ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ । ਸਿੱਖ ਸੰਗਠਨਾਂ ਨੇ ਇਸ ਨਾਟਕ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਦਰਅਸਲ ਇਸ ਸੀਰੀਅਲ ‘ਚ ਇੱਕ ਦ੍ਰਿਸ਼ ਅਜਿਹਾ ਫਿਲਮਾਇਆ ਗਿਆ ਹੈ ਜਿਸ ‘ਚ ਇੱਕ ਸਿੱਖ ਵਿਅਕਤੀ ਦੇ ਗਲੇ ‘ਚ ਟਾਇਰ ਪਾਉਂਦੇ ਹੋਏ ਵਿਖਾਇਆ ਗਿਆ ਹੈ । ਜਿਸ ਤੋਂ ਬਾਅਦ ਸਿੱਖ ਸੰਗਠਨਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ । ਕਿਉਂਕਿ ਸਿੱਖ ਵਿਅਕਤੀ ਦੇ ਗਲ ‘ਚ ਟਾਇਰ ਪਾ ਕੇ ਤੇ ਇਸ ਤਰ੍ਹਾਂ ਦਾ ਸੀਨ ਫ਼ਿਲਮਾ ਕੇ ਸਿੱਖਾਂ ਨੂੰ 1984 ਦਾ ਸਿੱਖ ਵਿਰੋਧੀ ਦੰਗਾ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
.
In 'Taarak Mehta Ka Oolta Chashma' show, Sikh man's reverse act, the mercury of organizations is high.
.
.
.
#tarrakmehtakaooltahchashma #punjabnews #sikhcommunity